ਜਾਣਕਾਰੀ ਕੇਂਦਰ
ਸਾਡੇ ਜਾਣਕਾਰੀ ਕੇਂਦਰ ਵਿੱਚ ਆਉਣ ਤੇ ਤੁਹਾਡਾ ਧੰਨਵਾਦ!
ਇਨਸਾਈਟ ਐਂਡੋਮੈਟਰੀਓਸਿਸ 'ਤੇ, ਸਾਡਾ ਮੰਨਣਾ ਹੈ ਕਿ ਐਂਡੋਮੈਟਰੀਓਸਿਸ ਨਾਲ ਨਜਿੱਠਣ ਵੇਲੇ ਹਰ ਕੋਈ ਸਹੀ ਜਾਣਕਾਰੀ ਅਤੇ ਸਹਾਇਤਾ ਤੱਕ ਪਹੁੰਚਣ ਦਾ ਹੱਕਦਾਰ ਹੈ।
ਇਸ ਪੰਨੇ 'ਤੇ ਸਾਰੀ ਜਾਣਕਾਰੀ ਮੁਫ਼ਤ ਅਤੇ ਡਾਊਨਲੋਡ ਕਰਨ ਯੋਗ ਹੈ।

ਅਸੀਂ ਇਹਨਾਂ ਜਾਣਕਾਰੀ ਗਾਈਡਾਂ ਨੂੰ ਸਾਂਝਾ ਕਰਨ ਲਈ ਤੁਹਾਡਾ ਸਵਾਗਤ ਕਰਦੇ ਹਾਂ ਪਰ ਕਿਰਪਾ ਕਰਕੇ ਧਿਆਨ ਦਿਓ ਕਿ ਸਾਰੀਆਂ ਜਾਣਕਾਰੀ ਗਾਈਡਾਂ CC BY-NC-ND 4.0 ਦੇ ਅਧੀਨ ਲਾਇਸੰਸਸ਼ੁਦਾ ਹਨ। ਇਸ ਲਾਇਸੈਂਸ ਦੀ ਕਾਪੀ ਦੇਖਣ ਲਈ, ਇੱਥੇ ਜਾਓ: http://creativecommons.org/licenses/by-nc-nd/4.0/
ਜਾਣਕਾਰੀ ਗਾਈਡ
ਅਸੀਂ ਤੁਹਾਡੇ ਲਈ ਸਾਡੀਆਂ ਜਾਣਕਾਰੀ ਗਾਈਡਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਨ 'ਤੇ ਕੰਮ ਕਰ ਰਹੇ ਹਾਂ, ਇਸ ਦੌਰਾਨ ਕਿਰਪਾ ਕਰਕੇ ਸਾਡੀਆਂ ਗਾਈਡਾਂ ਨੂੰ ਅੰਗਰੇਜ਼ੀ ਵਿੱਚ ਡਾਊਨਲੋਡ ਕਰੋ।
ਇਹਨਾਂ ਜਾਣਕਾਰੀ ਗਾਈਡਾਂ ਦਾ ਉਦੇਸ਼ ਤੁਹਾਨੂੰ ਐਂਡੋਮੇਟ੍ਰੀਓਸਿਸ, ਐਡੀਨੋਮਾਇਓਸਿਸ, ਅਤੇ/ਜਾਂ ਐਂਡੋਮੇਟ੍ਰੀਓਸਿਸ ਨਾਲ ਸੰਬੰਧਿਤ ਸਥਿਤੀਆਂ ਬਾਰੇ ਜਾਣਕਾਰੀ ਦੇ ਨਾਲ-ਨਾਲ ਤੁਹਾਡਾ ਸਸ਼ਕਤੀਕਰਨ ਕਰਨਾ ਹੈ। ਭਾਵੇਂ ਤੁਹਾਨੂੰ ਸ਼ੱਕ ਹੈ ਕਿ ਤੁਹਾਨੂੰ ਐਂਡੋਮੇਟ੍ਰੀਓਸਿਸ ਹੈ, ਜਾਂ ਤੁਹਾਡੀ ਰੋਗ ਪਛਾਣ ਐਂਡੋਮੇਟ੍ਰੀਓਸਿਸ ਨਾਲ ਕੀਤੀ ਗਈ ਹੈ, ਜਾਂ ਤੁਹਾਡੇ ਜੀਵਨ ਵਿੱਚ ਕੋਈ ਪਰਿਵਾਰ ਦਾ ਮੈਂਬਰ, ਦੋਸਤ, ਜਾਂ ਕੋਈ ਵੀ ਵਿਅਕਤੀ ਹੈ ਜੋ ਐਂਡੋਮੈਟਰੀਓਸਿਸ ਦੇ ਲੱਛਣਾਂ ਦਾ ਅਨੁਭਵ ਕਰ ਰਿਹਾ ਹੈ, 'ਤਾਂ ਇਨਸਾਈਟ ਐਂਡੋਮੈਟਰੀਓਸਿਸ ਇਹਨਾਂ ਗਾਈਡਾਂ ਦੇ ਜ਼ਰੀਏ ਤੁਹਾਡੇ ਤਮਾਮ ਸਵਾਲਾਂ ਦੇ ਜਵਾਬ ਲਈ ਹਾਜ਼ਰ ਹੈ।
ਇੱਥੇ ਇਹ ਯਾਦ ਰੱਖਣਾ ਵੀ ਮਹੱਤਵਪੂਰਨ ਹੋਵੇਗਾ ਕਿ ਹਰ ਵਿਅਕਤੀ ਦਾ ਐਂਡੋਮੈਟਰੀਓਸਿਸ ਦਾ ਤਜ਼ੁਰਬਾ ਅਲੱਗ ਹੁੰਦਾ ਹੈ ਅਤੇ ਇਹ ਜਾਣਕਾਰੀ ਗਾਈਡ ਸਬੂਤ-ਆਧਾਰਿਤ (ਐਵੀਡੈਂਸ ਬੇਸਡ) ਜਾਣਕਾਰੀ ਪ੍ਰਦਾਨ ਕਰਦੇ ਹਨ, ਨਾਲ ਹੀ ਉਹਨਾਂ ਲੋਕਾਂ ਤੋਂ ਸੁਝਾਅ ਵੀ ਲੈਂਦੇ ਹਨ ਜਿਨ੍ਹਾਂ ਨੇ ਐਂਡੋਮੈਟਰੀਓਸਿਸ ਦਾ ਅਨੁਭਵ ਕੀਤਾ ਹੈ।
ਗਾਈਡਾਂ ਨੂੰ ਵੇਖਣ ਅਤੇ ਡਾਊਨਲੋਡ ਕਰਨ ਲਈ, ਹੇਠਾਂ ਦਿੱਤੇ ਕਵਰ ਪੇਜ 'ਤੇ ਕਲਿੱਕ ਕਰੋ।
ਟਰੈਕਰ ਅਤੇ ਜਿਗਸੌ
ਅਸੀਂ ਤੁਹਾਡੇ ਲਈ ਸਾਡੇ ਟਰੈਕਰਾਂ ਅਤੇ ਜਿਗਸਾਜ਼ (jigsaw) ਦਾ ਪੰਜਾਬੀ ਵਿੱਚ ਅਨੁਵਾਦ ਕਰਨ 'ਤੇ ਕੰਮ ਕਰ ਰਹੇ ਹਾਂ, ਇਸ ਦੌਰਾਨ ਕਿਰਪਾ ਕਰਕੇ ਸਾਡੇ ਟਰੈਕਰਾਂ ਅਤੇ ਜਿਗਸਾਜ਼ ਨੂੰ ਅੰਗਰੇਜ਼ੀ ਵਿੱਚ ਡਾਊਨਲੋਡ ਕਰੋ।
ਸਾਡੇ ਲੱਛਣਾਂ, ਦਰਦ ਅਤੇ ਫੂਡ ਟ੍ਰੈਕਰ ਦੇ ਨਾਲ-ਨਾਲ ਸਾਡੇ ਜਿਗਸੌ ਨੂੰ ਵੀ ਦੇਖੋ ਜਿਸ ਤੇ ਮੌਜੂਦ ਲੱਛਣਾਂ (symptoms) ਨੂੰ ਰੰਗ ਕਰਕੇ ਤੁਹਾਨੂੰ ਇਹ ਪਤਾ ਲਗਾਉਣ ਵਿੱਚ ਮਦਦ ਮਿਲ ਸਕਦੀ ਹੈ ਕਿ ਕੀ ਤੁਹਾਨੂੰ ਐਂਡੋਮੇਟ੍ਰੀਓਸਿਸ ਅਤੇ/ਜਾਂ ਐਡੀਨੋਮਾਇਓਸਿਸ ਹੈ ਜਾਂ ਨਹੀਂ।

ਐਂਡੋਮੈਟਰੀਓਸਿਸ ਬਰੋਸ਼ਰ
ਐਂਡੋਮੈਟਰੀਓਸਿਸ ਬਾਰੇ ਜਾਣਕਾਰੀ ਲੈਣ ਲਈ ਸਾਡੇ ਬਰੋਸ਼ਰ ਨੂੰ ਦੇਖੋ ਅਤੇ ਡਾਊਨਲੋਡ ਕਰੋ।
ਐਂਡੋਮੈਟਰੀਓਸਿਸ ਅਤੇ ਕੋਵਿਡ-19
ਅਸੀਂ ਤੁਹਾਡੇ ਲਈ ਕੋਵਿਡ-19 ਅਤੇ ਐਂਡੋਮੈਟਰੀਓਸਿਸ ਦੇ ਨਾਲ ਸਵੈ-ਅਲੱਗ (isolate) ਹੋਣ ਬਾਰੇ ਸਾਡੀਆਂ ਜਾਣਕਾਰੀ ਗਾਈਡਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਨ 'ਤੇ ਕੰਮ ਕਰ ਰਹੇ ਹਾਂ, ਇਸ ਦੌਰਾਨ ਕਿਰਪਾ ਕਰਕੇ ਸਾਡੀਆਂ ਅੰਗਰੇਜ਼ੀ ਗਾਈਡਾਂ ਨੂੰ ਡਾਊਨਲੋਡ ਕਰੋ।
ਕੋਵਿਡ-19 ਅਤੇ ਟੀਕਾਕਰਨ ਨੇ ਨਿਊਜ਼ੀਲੈਂਡ ਅਤੇ ਵਿਸ਼ਵ ਪੱਧਰ 'ਤੇ ਹਰ ਕਿਸੇ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ।
ਇਨਸਾਈਟ ਐਂਡੋਮੈਟਰੀਓਸਿਸ ਸਬੂਤ-ਆਧਾਰਿਤ ਜਾਣਕਾਰੀ (ਐਵੀਡੈਂਸ ਬੇਸਡ ਇਨਫੋਰਮੇਸ਼ਨ) ਵਿੱਚ ਵਿਸ਼ਵਾਸ ਰੱਖਦੀ ਹੈ, ਜੋ ਲੋਕਾਂ ਨੂੰ ਉਹਨਾਂ ਦੀ ਸਿਹਤ ਅਤੇ ਐਂਡੋਮੈਟਰੀਓਸਿਸ ਦੀ ਯਾਤਰਾ ਦੇ ਸੰਬੰਧ ਵਿੱਚ ਸਹੀ ਫੈਸਲੇ ਲੈਣ ਵਿੱਚ ਪੂਰੀ ਮਦਦ ਕਰਦੀ ਹੈ। ਅਸੀਂ COVID-19, Pfizer, ਅਤੇ AstraZeneca ਟੀਕਾਕਰਨ ਬਾਰੇ ਤੁਹਾਡੇ ਫੈਸਲੇ ਲੈਣ ਨੂੰ ਸਮਰੱਥ ਬਣਾਉਣ ਲਈ ਜਾਣਕਾਰੀ ਤਿਆਰ ਕੀਤੀ ਹੈ।
ਅਸੀਂ ਸਵੈ-ਅਲੱਗ ਅਤੇ ਐਂਡੋਮੈਟਰੀਓਸਿਸ ਬਾਰੇ ਇੱਕ ਜਾਣਕਾਰੀ ਗਾਈਡ ਵੀ ਇਕੱਠੀ ਕੀਤੀ ਹੈ। ਅਸੀਂ ਜਾਣਦੇ ਹਾਂ ਕਿ ਸਵੈ-ਅਲੱਗ (isolate) ਹੋਣਾ ਕਾਫ਼ੀ ਚੁਣੌਤੀਆਂ ਲਿਆ ਸਕਦਾ ਹੈ ਪਰ ਸਹੀ ਯੋਜਨਾ ਤਣਾਅ ਨੂੰ ਘੱਟ ਕਰਨ ਵਿੱਚ ਮਦਦ, ਨਿਰਵਿਘਨ ਰਿਕਵਰੀ ਵਿੱਚ ਸਹਾਇਤਾ ਕਰ ਸਕਦੀ ਹੈ, ਅਤੇ ਤੁਹਾਨੂੰ COVID-19 ਹੋਣ ਦੇ ਦੌਰਾਨ ਤੁਹਾਡੇ ਐਂਡੋਮੈਟਰੀਓਸਿਸ ਦੇ ਲੱਛਣਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖ ਸਕਦੀ ਹੈ।
ਇਹੋ ਜਿਹੇ ਅਨਿਸ਼ਚਿਤ ਸਮੇਂ ਤੁਹਾਡੀ ਮਾਨਸਿਕ ਤੰਦਰੁਸਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਯਾਦ ਰੱਖਣਾ ਬੇਹੱਦ ਮਹੱਤਵਪੂਰਨ ਹੋਵੇਗਾ ਕਿ ਜੇਕਰ ਤੁਸੀਂ ਚੰਗਾ ਮਹਿਸੂਸ ਨਹੀਂ ਕਰ ਰਹੇ ਹੋ, ਤਾਂ ਸਾਡੇ ਕੋਲ ਬਹੁਤ ਸਾਰੀਆਂ ਵੱਖ-ਵੱਖ ਕਿਸਮਾਂ ਦੀ ਮਦਦ ਉਪਲਬਧ ਹੈ। ਸਾਡੇ ਕੋਲ ਸਾਡੀ ਵੈਬਸਾਈਟ 'ਤੇ ਕਿੰਨੇ ਹੀ ਜਾਣਕਾਰੀ ਅਤੇ ਸਾਧਨ (tools) ਹਨ ਜੋ ਨਾ ਸਿਰਫ਼ ਕੋਵਿਡ-19 ਵਰਗੇ ਅਨਿਸ਼ਚਿਤ ਸਮਿਆਂ 'ਚ ਬਲਕਿ ਤੁਹਾਡੀ ਐਂਡੋਮੈਟਰੀਓਸਿਸ ਯਾਤਰਾ ਦੌਰਾਨ ਵੀ ਮਦਦਗਾਰ ਹੋ ਸਕਦੇ ਹਨ।

ਐਂਡੋਮੈਟਰੀਓਸਿਸ ਵਾਲੇ ਲੋਕਾਂ ਨੂੰ ਸਸ਼ਕਤ ਬਣਾਉਣ ਅਤੇ ਏਓਟੇਰੋਆ ਨਿਊਜ਼ੀਲੈਂਡ ਵਿੱਚ ਹਜ਼ਾਰਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਸਾਡੇ ਮਿਸ਼ਨ ਵਿੱਚ ਸਾਡੇ ਨਾਲ ਸ਼ਾਮਲ ਹੋਵੋ।
ਅਸੀਂ ਐਂਡੋਮੈਟਰੀਓਸਿਸ ਵਾਲੇ ਲੋਕਾਂ ਨੂੰ ਲੋੜੀਂਦੇ ਸਰੋਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਆਪਣੇ ਭਾਈਚਾਰੇ ਦੇ ਸਮਰਥਨ 'ਤੇ ਨਿਰਭਰ ਕਰਦੇ ਹਾਂ। ਸ਼ਾਮਲ ਹੋਣ ਅਤੇ ਫ਼ਰਕ ਲਿਆਉਣ ਦੇ ਬਹੁਤ ਸਾਰੇ ਤਰੀਕੇ ਹਨ, ਦਾਨ ਕਰਨ ਤੋਂ ਲੈ ਕੇ ਆਪਣਾ ਸਮਾਂ ਸਵੈ-ਇੱਛਾ ਨਾਲ ਦੇਣ ਤੱਕ।


.png)



















